Y-Prime, LLC
ਗੋਪਨੀਅਤਾ ਨੀਤੀ

ਉਦੇਸ਼
ਜਦੋਂ ਗੱਲ ਨਿੱਜੀ ਡੇਟਾ ਹਾਸਿਲ ਅਤੇ ਵਰਤਣ ਦੀ ਆਉਂਦੀ ਹੈ, Y-Prime, LLC (YPrime) ਪਾਰਦਰਸ਼ਤਾ ਲਈ ਵਚਨਬੱਧ ਹੈ। ਇਹ ਨੋਟਿਸ YPrime ਦੀ ਗੋਪਨੀਅਤਾ, ਡੇਟਾ ਸੁਰੱਖਿਆ, ਅਤੇ ਨਿੱਜੀ ਡੇਟਾ ਦੇ ਸਬੰਧ ਵਿੱਚ ਵਿਅਕਤੀਗਤ ਅਧਿਕਾਰਾਂ ਅਤੇ ਜਿੰਮੇਵਾਰੀਆਂ ਨੂੰ ਨਿਰਧਾਰਿਤ ਕਰਦਾ ਹੈ।

ਇਹ ਨੋਟਿਸ ਗਾਹਕਾਂ, ਕਲੀਨੀਕਲ ਟ੍ਰਾਇਲ ਭਾਗੀਦਾਰਾਂ, ਵਿਕਰੇਤਾਵਾਂ, ਨੌਕਰੀ ਦੇ ਉਮੀਦਵਾਰਾਂ, ਕਰਮਚਾਰੀਆਂ, ਠੇਕੇਦਾਰਾਂ, ਸਾਬਕਾ ਕਰਮਚਾਰੀਆਂ, ਅਤੇ YPrime ਦੀ ਵੈੱਬਸਾਈਟ ਦੇ ਮੁਲਾਕਾਤੀਆਂ ਦੇ ਸਾਰੇ ਨਿੱਜੀ ਡੇਟਾ (ਜਿਵੇਂ ਕਿ ਕੂਕੀਜ਼ ਅਤੇ ਇੰਟਰਨੈਟ ਟੈਗ) ਜੋ YPrime ਨੂੰ ਪ੍ਰਦਾਨ ਜਾਂ ਇਸ ਦੁਆਰਾ ਇਕੱਤਰ ਅਤੇ ਪ੍ਰੋਸੈਸ ਕੀਤਾ ਜਾਂਦਾ ਹੈ, ਉੱਪਰ ਲਾਗੂ ਹੁੰਦਾ ਹੈ।

 

ਤੁਹਾਡੇ ਕੈਲੀਫੋਰਨੀਆ ਦੇ ਗੋਪਨੀਅਤਾ ਅਧਿਕਾਰ
ਕੈਲੀਫੋਰਨੀਆ ਦੇ “Shine the Light” ਕਾਨੂੰਨ ਦੇ ਤਹਿਤ, ਕੈਲੀਫੋਰਨੀਆ ਦੇ ਵਸਨੀਕ ਜੋ ਨਿੱਜੀ, ਪਰਿਵਾਰਕ ਜਾਂ ਘਰੇਲੂ ਵਰਤੋਂ ਲਈ ਉਤਪਾਦਾਂ ਜਾਂ ਸੇਵਾਵਾਂ ਨੂੰ ਪ੍ਰਾਪਤ ਕਰਨ ਦੇ ਸੰਬੰਧ ਵਿੱਚ ਕੁਝ ਨਿੱਜੀ ਤੌਰ \’ਤੇ ਪਛਾਣਯੋਗ ਜਾਣਕਾਰੀ ਪ੍ਰਦਾਨ ਕਰਦੇ ਹਨ, ਉਹ ਸਾਡੇ ਤੋਂ ਗਾਹਕ ਬਾਰੇ ਉਹ ਜਾਣਕਾਰੀ ਮੰਗਣ ਅਤੇ ਪ੍ਰਾਪਤ ਕਰਨ ਦੇ ਹੱਕਦਾਰ ਹਨ (ਕੈਲੰਡਰ ਸਾਲ ਵਿੱਚ ਇੱਕ ਵਾਰ) ਜੋ ਜਾਣਕਾਰੀ (ਜੇ ਕੋਈ ਹੈ) ਅਸੀਂ ਦੂਜੇ ਕਾਰੋਬਾਰਾਂ ਨਾਲ ਉਹਨਾਂ ਦੀ ਆਪਣੀ ਸਿੱਧੀ ਮਾਰਕੀਟਿੰਗ ਵਰਤੋਂ ਲਈ ਸਾਂਝੀ ਕੀਤੀ। ਜੇ ਲਾਗੂ ਹੋਵੇ, ਇਸ ਜਾਣਕਾਰੀ ਵਿੱਚ ਗਾਹਕ ਜਾਣਕਾਰੀ ਦੀਆਂ ਸ਼੍ਰੇਣੀਆਂ ਅਤੇ ਉਹਨਾਂ ਕਾਰੋਬਾਰਾਂ ਦੇ ਨਾਮ ਅਤੇ ਪਤੇ ਸ਼ਾਮਿਲ ਹੋ ਸਕਦੇ ਹਨ ਜਿਸ ਨਾਲ ਅਸੀਂ ਤੁਰੰਤ ਪਿਛਲੇ ਕਲੰਡਰ ਸਾਲ ਲਈ ਗਾਹਕ ਜਾਣਕਾਰੀ ਸਾਂਝੀ ਕੀਤੀ ਸੀ (ਉਦਾ. 2021 ਵਿੱਚ ਕੀਤੀਆਂ ਬੇਨਤੀਆਂ 2020 ਦੀਆਂ ਸਾਂਝਾ ਕਰਨ ਦੀਆਂ ਗਤੀਵਿਧੀਆਂ, ਜੇ ਕੋਈ ਹੋਣ, ਬਾਰੇ ਜਾਣਕਾਰੀ ਹਾਸਿਲ ਕਰਨਗੀਆਂ)।

ਇਹ ਜਾਣਕਾਰੀ ਹਾਸਿਲ ਕਰਨ ਲਈ, ਕਿਰਪਾ ਕਰਕੇ “Request for California Privacy Information” ਵਿਸ਼ੇ ਦੀ ਲਾਈਨ ਅਤੇ ਤੁਹਾਡੇ ਸੰਦੇਸ਼ ਵਿੱਚ ਲਿਖ ਕੇ privacy@yprime.com ਨੂੰ ਈਮੇਲ ਭੇਜੋ। ਅਸੀਂ ਜਵਾਬ ਵਿੱਚ ਤੁਹਾਡੇ ਈਮੇਲ ਪਤੇ ਉੱਤੇ ਤੁਹਾਡੇ ਦੁਆਰਾ ਬੇਨਤੀ ਕੀਤੀ ਜਾਣਕਾਰੀ ਪ੍ਰਦਾਨ ਕਰਾਂਗੇ।

ਕਿਰਪਾ ਕਰਕੇ ਜਾਗਰੁਕ ਰਹੋ ਕਿ ਹਰੇਕ ਜਾਣਕਾਰੀ ਸਾਂਝਾ ਕਰਨਾ “Shine the Light” ਦੀਆਂ ਜ਼ਰੂਰਤਾਂ ਵਿਚ ਵਿੱਚ ਸ਼ਾਮਲ ਨਹੀਂ ਹੈ, ਅਤੇ ਸਾਡੇ ਜਵਾਬ ਵਿੱਚ ਸਿਰਫ ਸ਼ਾਮਲ ਕੀਤੀ ਸਾਂਝਾ ਕੀਤੀ ਜਾਣਕਾਰੀ ਹੀ ਸ਼ਾਮਿਲ ਹੋਵੇਗੀ।

YPrime ਆਪਣੇ ਗਾਹਕਾਂ, ਕਰਮਚਾਰੀਆਂ, ਕਲੀਨਿਕਲ ਟ੍ਰਾਇਲ ਭਾਗੀਦਾਰਾਂ, ਖਪਤਕਾਰਾਂ, ਵਪਾਰਕ ਭਾਈਵਾਲਾਂ ਅਤੇ ਹੋਰਾਂ ਦੀ ਵਿਅਕਤੀਗਤ ਗੋਪਨੀਅਤਾ ਅਤੇ ਵਿਸ਼ਵਾਸ ਦੀ ਕਦਰ ਕਰਦਾ ਹੈ। YPrime ਉਹਨਾਂ ਦੇਸ਼ਾਂ ਦੇ ਕਾਨੂੰਨਾਂ ਦੇ ਅਨੁਸਾਰ ਨਿੱਜੀ ਡੇਟਾ ਇਕੱਠਾ, ਵਰਤ ਅਤੇ ਖੁਲਾਸਾ ਕਰਨ ਲਈ ਵਚਨਬੱਧ ਹੈ ਜਿਨ੍ਹਾਂ ਵਿੱਚ ਇਹ ਕਾਰੋਬਾਰ ਕਰਦਾ ਹੈ, ਪਰ ਇਸਦਾ ਆਪਣੇ ਕਾਰੋਬਾਰੀ ਅਭਿਆਸਾਂ ਵਿੱਚ ਉੱਚਤਮ ਨੈਤਿਕ ਮਿਆਰਾਂ ਨੂੰ ਬਰਕਰਾਰ ਰੱਖਣ ਦਾ ਰਿਵਾਜ਼ ਵੀ ਹੈ।

ਇਸ ਨੋਟਿਸ ਸਬੰਧੀ ਪ੍ਰਸ਼ਨ, ਜਾਂ ਵਧੇਰੇ ਜਾਣਕਾਰੀ ਲਈ ਬੇਨਤੀਆਂ privacy@yprime.com ਨੂੰ ਭੇਜੀਆਂ ਜਾਣ। YPrime GDPR ਦੇ ਅਨੁਸਰਨ ਵਿੱਚ ਹੈ।

ਇਹ ਨੋਟਿਸ ਕਦੇ-ਕਦਾਈਂ ਅਪਡੇਟ ਕੀਤਾ ਜਾ ਸਕਦਾ ਹੈ। ਜਦੋਂ ਮਹੱਤਵਪੂਰਨ ਅਪਡੇਟ ਹੁੰਦੇ ਹਨ, ਆਖਰੀ ਸੋਧ ਦੀ ਮਿਤੀ ਸਫੇ ਦੇ ਅੰਤ ਵਿੱਚ ਦਿਖਾਈ ਦੇਵੇਗੀ।

 

ਪਰਿਭਾਸ਼ਾਵਾਂ
“ਡੇਟਾ ਕੰਟਰੋਲਰ” ਕੁਦਰਤੀ ਜਾਂ ਕਾਨੂੰਨੀ ਵਿਅਕਤੀ, ਜਨਤਕ ਅਥਾਰਟੀ, ਏਜੰਸੀ ਜਾਂ ਹੋਰ ਅਦਾਰਾ ਹੈ ਜੋ, ਇੱਕਲੇ ਜਾਂ ਹੋਰਾਂ ਨਾਲ ਮਿਲ ਕੇ, ਨਿੱਜੀ ਡੇਟਾ ਦੀ ਪ੍ਰੋਸੈਸਿੰਗ ਦੇ ਉਦੇਸ਼ ਅਤੇ ਢੰਗ ਨਿਰਧਾਰਿਤ ਕਰਦਾ ਹੈ।

“ਡੇਟਾ ਵਿਸ਼ਾ” ਪਹਿਚਾਣਿਆ ਜਾਂ ਪਹਿਚਾਣ ਯੋਗ ਕੁਦਰਤੀ ਜੀਵਿਤ ਵਿਅਕਤੀ ਹੈ।

“GDPR” ਯੂਰੋਪੀਆਈ ਯੂਨੀਅਨ ਦੀ ਆਮ ਡੇਟਾ ਸੁਰੱਖਿਆ ਨਿਯਮਾਵਲੀ ਹੈ

“ਨਿੱਜੀ ਡੇਟਾ” ਅਜਿਹੀ ਕੋਈ ਵੀ ਜਾਣਕਾਰੀ ਹੈ ਜੋ ਜੀਵਿਤ ਵਿਅਕਤੀ ਨਾਲ ਸਬੰਧਿਤ ਹੈ ਜਿਸ ਨੂੰ ਉਸ ਜਾਣਕਾਰੀ ਤੋਂ ਪਹਿਚਾਣਿਆ ਜਾ ਸਕੇ। GDPR ਅਧੀਨ ਇਸ ਡੇਟਾ ਨੂੰ “ਨਿੱਜੀ ਪਹਿਚਾਣਯੋਗ ਜਾਣਕਾਰੀ” ਕਹਿੰਦੇ ਹਨ।

“ਪ੍ਰੋਸੈਸਿੰਗ” ਅਜਿਹੀ ਵਰਤੋਂ ਹੈ ਜੋ ਡੇਟਾ ਦੀ ਬਣੀ ਹੈ, ਜਿਸ ਵਿੱਚ ਇਸਨੂੰ ਇੱਕਠਾ ਕਰਨਾ, ਸਟੋਰ ਕਰਨਾ, ਸੋਧਣਾ, ਖੁਲਾਸਾ ਕਰਨਾ ਜਾਂ ਮਿਟਾਉਣਾ ਸ਼ਾਮਿਲ ਹੈ।

“ਡੇਟਾ ਪ੍ਰੋਸੈਸਰ” ਕੁਦਰਤੀ ਜਾਂ ਕਾਨੂੰਨੀ ਵਿਅਕਤੀ, ਜਨਤਕ ਅਥਾਰਟੀ, ਏਜੰਸੀ ਜਾਂ ਹੋਰ ਅਦਾਰਾ ਹੈ ਜੋ ਡੇਟਾ ਕੰਟਰੋਲਰ ਦੀ ਤਰਫੋਂ ਨਿੱਜੀ ਡੇਟਾ ਪ੍ਰੋਸੈਸ ਕਰਦਾ ਹੈ।

“ਨਿੱਜੀ ਡੇਟਾ ਦੀਆਂ ਖਾਸ ਸ਼੍ਰੇਣੀਆਂ” ਮਤਲਬ ਵਿਅਕਤੀ ਦੀ ਨਸਲ ਜਾਂ ਨਸਲੀ ਮੂਲ, ਅਪਰਾਧਿਕ ਰਿਕਾਰਡ ਡੇਟਾ, ਰਾਜਨੀਤਿਕ ਵਿਚਾਰ, ਧਾਰਮਿਕ ਜਾਂ ਦਾਰਸ਼ਨਿਕ ਵਿਸ਼ਵਾਸ, ਟ੍ਰੇਡ ਯੂਨੀਅਨ ਮੈਂਬਰਸ਼ਿਪ, ਸਿਹਤ, ਲਿੰਗ ਜੀਵਨ ਜਾਂ ਜਿਨਸੀ ਰੁਝਾਨ ਅਤੇ ਬਾਇਓਮੈਟ੍ਰਿਕ ਡੇਟਾ ਹੈ, ਅਤੇ ਇਹ ਨਿੱਜੀ ਡੇਟਾ ਦਾ ਇੱਕ ਰੂਪ ਹੈ।

“ਅਪਰਾਧਿਕ ਰਿਕਾਰਡ ਡੇਟਾ” ਮਤਲਬ ਵਿਅਕਤੀ ਦੀਆਂ ਅਪਰਾਧਿਕ ਸਜ਼ਾਵਾਂ ਅਤੇ ਅਪਰਾਧਾਂ ਬਾਰੇ ਜਾਣਕਾਰੀ ਹੈ, ਅਤੇ ਅਪਰਾਧਿਕ ਦੋਸ਼ਾਂ ਅਤੇ ਕਾਰਵਾਈਆਂ ਬਾਰੇ ਜਾਣਕਾਰੀ ਹੈ।

 

ਡੇਟਾ ਸੁਰੱਖਿਆ ਸਿਧਾਂਤ
YPrime ਨਿੱਜੀ ਡੇਟਾ ਨੂੰ ਹੇਠਾਂ ਦਿੱਤੇ ਡੇਟਾ ਸੁਰੱਖਿਆ ਸਿਧਾਤਾਂ ਅਨੁਸਾਰ ਪ੍ਰੋਸੈਸ ਕਰਦਾ ਹੈ:

 • ਨਿੱਜੀ ਡੇਟਾ ਨੂੰ ਨਿਰਪੱਖ, ਕਾਨੂੰਨੀ, ਅਤੇ ਪਾਰਦਰਸ਼ੀ ਢੰਗ ਨਾਲ ਪ੍ਰੋਸੈਸ ਕਰਦਾ ਹੈ।
 • ਨਿੱਜੀ ਡੇਟਾ ਸਿਰਫ ਖਾਸ, ਸਪਸ਼ਟ ਅਤੇ ਕਾਨੂੰਨੀ ਉਦੇਸ਼ਾਂ ਲਈ ਹਾਸਿਲ ਕਰਦਾ ਹੈ।
 • ਸਿਰਫ ਉੱਥੇ ਨਿੱਜੀ ਡੇਟਾ ਨੂੰ ਪ੍ਰੋਸੈਸ ਕਰਦਾ ਹੈ ਜਿੱਥੇ ਇਹ ਪ੍ਰੋਸੈਸਿੰਗ ਦੇ ਉਦੇਸ਼ਾਂ ਲਈ ਜ਼ਰੂਰੀ ਹੋਣ ਦੇ ਨਾਤੇ ਲੋੜੀਂਦਾ, ਸਬੰਧਿਤ ਹੋਵੇ, ਅਤੇ ਸੀਮਤ ਹੋਵੇ।
 • ਸਹੀ ਨਿੱਜੀ ਡੇਟਾ ਸੰਭਾਲਦਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕਦਾ ਹੈ ਕਿ ਗਲਤ ਨਿੱਜੀ ਡੇਟਾ ਬਿਨਾਂ ਦੇਰੀ ਸਹੀ ਕੀਤਾ ਜਾਵੇ ਜਾਂ ਮਿਟਾਇਆ ਜਾਵੇ।
 • ਸਿਰਫ ਪ੍ਰੋਸੈਸਿੰਗ ਲਈ ਜ਼ਰੂਰੀ ਸਮੇਂ ਲਈ ਹੀ ਨਿੱਜੀ ਡੇਟਾ ਸੰਭਾਲਦਾ ਹੈ।
 • ਯਕੀਨੀ ਬਣਾਉਣ ਲਈ ਢੁੱਕਵੇਂ ਢੰਗ ਅਪਨਾਉਂਦਾ ਹੈ ਕਿ ਨਿੱਜੀ ਡੇਟਾ ਸੁਰੱਖਿਅਤ ਹੈ, ਅਤੇ ਗੈਰ-ਅਧਿਕਾਰਿਤ ਅਤੇ ਗੈਰਕਾਨੂੰਨੀ ਪ੍ਰੋਸੈਸਿੰਗ, ਅਤੇ ਦੁਰਘਟਨਾਵੱਸ਼ ਨੁਕਸਾਨ, ਤਬਾਹੀ, ਜਾਂ ਹਾਨੀ ਤੋਂ ਸੁਰੱਖਿਅਤ ਹੈ।

YPrime ਇਸਦੀ ਜਿੰਮੇਵਾਰੀ ਲੈਂਦਾ ਹੈ ਕਿ ਇਹ ਕਿਵੇਂ ਨਿੱਜੀ ਡੇਟਾ ਹਾਸਿਲ ਕਰਦਾ ਹੈ, ਪ੍ਰੋਸੈਸ ਕਰਦਾ ਹੈ, ਅਤੇ ਮਿਟਾਉਂਦਾ ਹੈ, ਅਤੇ ਉਪਰੋਕਤ ਸਿਧਾਤਾਂ ਦੇ ਅਨੁਸਰਨ ਨੂੰ ਯਕੀਨੀ ਬਣਾਉਂਦਾ ਹੈ।

 • ਨਿੱਜੀ ਡੇਟਾ ਨੂੰ ਨਿਰਪੱਖ, ਕਾਨੂੰਨੀ, ਅਤੇ ਪਾਰਦਰਸ਼ੀ ਢੰਗ ਨਾਲ ਪ੍ਰੋਸੈਸ ਕਰਦਾ ਹੈ।
 • ਨਿੱਜੀ ਡੇਟਾ ਸਿਰਫ ਖਾਸ, ਸਪਸ਼ਟ ਅਤੇ ਕਾਨੂੰਨੀ ਉਦੇਸ਼ਾਂ ਲਈ ਹਾਸਿਲ ਕਰਦਾ ਹੈ।
 • ਸਿਰਫ ਉੱਥੇ ਨਿੱਜੀ ਡੇਟਾ ਨੂੰ ਪ੍ਰੋਸੈਸ ਕਰਦਾ ਹੈ ਜਿੱਥੇ ਇਹ ਪ੍ਰੋਸੈਸਿੰਗ ਦੇ ਉਦੇਸ਼ਾਂ ਲਈ ਜ਼ਰੂਰੀ ਹੋਣ ਦੇ ਨਾਤੇ ਲੋੜੀਂਦਾ, ਸਬੰਧਿਤ ਹੋਵੇ, ਅਤੇ ਸੀਮਿਤੀ ਹੋਵੇ।
 • ਸਹੀ ਨਿੱਜੀ ਡੇਟਾ ਸੰਭਾਲਦਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕਦਾ ਹੈ ਕਿ ਗਲਤ ਨਿੱਜੀ ਡੇਟਾ ਬਿਨਾਂ ਦੇਰੀ ਸਹੀ ਕੀਤਾ ਜਾਵੇ ਜਾਂ ਮਿਟਾਇਆ ਜਾਵੇ।
 • ਸਿਰਫ ਪ੍ਰੋਸੈਸਿੰਗ ਲਈ ਜ਼ਰੂਰੀ ਸਮੇਂ ਲਈ ਹੀ ਨਿੱਜੀ ਡੇਟਾ ਸੰਭਾਲਦਾ ਹੈ।
 • ਯਕੀਨੀ ਬਣਾਉਣ ਲਈ ਢੁੱਕਵੇਂ ਢੰਗ ਅਪਨਾਉਂਦਾ ਹੈ ਕਿ ਨਿੱਜੀ ਡੇਟਾ ਸੁਰੱਖਿਅਤ ਹੈ, ਅਤੇ ਗੈਰ-ਅਧਿਕਾਰਿਤ ਅਤੇ ਗੈਰਕਾਨੂੰਨੀ ਪ੍ਰੋਸੈਸਿੰਗ, ਅਤੇ ਦੁਰਘਟਨਾਵੱਸ਼ ਨੁਕਸਾਨ, ਤਬਾਹੀ, ਜਾਂ ਹਾਨੀ ਤੋਂ ਸੁਰੱਖਿਅਤ ਹੈ।
 • ਇਸਦੀ ਜਿੰਮੇਵਾਰੀ ਲੈਂਦਾ ਹੈ ਕਿ ਇਹ ਕਿਵੇਂ ਨਿੱਜੀ ਡੇਟਾ ਹਾਸਿਲ ਕਰਦਾ ਹੈ, ਪ੍ਰੋਸੈਸ ਕਰਦਾ ਹੈ, ਅਤੇ ਮਿਟਾਉਂਦਾ ਹੈ, ਅਤੇ ਉਪਰੋਕਤ ਸਿਧਾਤਾਂ ਦੇ ਅਨੁਸਰਨ ਨੂੰ ਯਕੀਨੀ ਬਣਾਉਂਦਾ ਹੈ।

ਜਿੱਥੇ ਵਿਚਾਰਿਆ ਜਾਵੇ, ਡੇਟਾ ਕੰਟਰੋਲਰ, YPrime ਵਿਅਕਤੀਆਂ ਨੂੰ ਦੱਸਦਾ ਹੈ ਕਿ ਉਹਨਾਂ ਦੇ ਨਿੱਜੀ ਡੇਟਾ ਦੀ ਪ੍ਰੋਸੈਸਿੰਗ ਦੇ ਕੀ ਕਾਰਨ ਹਨ, ਇਹ ਅਜਿਹੇ ਡੇਟਾ ਦੀ ਵਰਤੋਂ ਕਿਵੇਂ ਕਰਦਾ ਹੈ ਅਤੇ ਇਸਦੇ ਗੋਪਨੀਅਤਾ ਨੋਟਿਸਾਂ ਵਿੱਚ ਪ੍ਰੋਸੈਸਿੰਗ ਲਈ ਕਾਨੂੰਨੀ ਅਧਾਰ ਕੀ ਹਨ, ਅਤੇ ਹੋਰ ਕਾਰਨਾਂ ਕਰਕੇ ਵਿਅਕਤੀਆਂ ਦੇ ਨਿੱਜੀ ਡੇਟਾ ਦੀ ਪ੍ਰੋਸੈਸਿੰਗ ਨਹੀਂ ਹੁੰਦੀ।ਜਿੱਥੇ YPrime ਡੇਟਾ ਨੂੰ ਪ੍ਰੋਸੈਸ ਕਰਨ ਦੇ ਆਧਾਰ ਵਜੋਂ ਆਪਣੇ ਜਾਇਜ਼ ਹਿੱਤਾਂ \’ਤੇ ਨਿਰਭਰ ਕਰਦਾ ਹੈ, ਇਹ, ਇਹ ਯਕੀਨੀ ਬਣਾਉਣ ਲਈ ਮੁਲਾਂਕਣ ਕਰੇਗਾ ਕਿ ਉਹਨਾਂ ਹਿੱਤਾਂ ਨੂੰ ਵਿਅਕਤੀਆਂ ਦੇ ਅਧਿਕਾਰਾਂ ਅਤੇ ਆਜ਼ਾਦੀਆਂ ਦੀ ਉਲੰਘਣਾ ਨਾ ਕਰਨ। YPrime ਨਿੱਜੀ ਡੇਟਾ ਨੂੰ ਤੁਰੰਤ ਅਪਡੇਟ ਕਰੇਗਾ ਜੇਕਰ ਕੋਈ ਵਿਅਕਤੀ ਸਲਾਹ ਦਿੰਦਾ ਹੈ ਕਿ ਉਸਦੀ ਜਾਣਕਾਰੀ ਬਦਲ ਗਈ ਹੈ ਜਾਂ ਗਲਤ ਹੈ।

ਜਿੱਥੇ ਵਿਚਾਰਿਆ ਜਾਵੇ, ਡਾਟਾ ਪ੍ਰੋਸੈਸਰ ਜਾਂ ਉਪ-ਪ੍ਰੋਸੈਸਰ, YPrime ਸਿਰਫ਼ ਲਾਗੂ ਕਾਨੂੰਨਾਂ, ਨਿਯਮਾਂ, ਨਿਯਮਾਵਲੀਆਂ, ਅਤੇ ਖਾਸ ਤੌਰ \’ਤੇ ਡਾਟਾ ਕੰਟਰੋਲਰ ਦੁਆਰਾ ਨਿਰਦੇਸ਼ਿਤ ਕੀਤੇ ਅਨੁਸਾਰ ਨਿੱਜੀ ਡੇਟਾ ਪ੍ਰੋਸੈਸ ਕਰੇਗਾ।

ਕਰਮਚਾਰੀ ਅਤੇ ਠੇਕੇਦਾਰ ਸਬੰਧਾਂ ਦੌਰਾਨ ਇਕੱਠੇ ਕੀਤੇ ਗਏ ਨਿੱਜੀ ਡੇਟਾ ਨੂੰ ਵਿਅਕਤੀ ਦੀ ਕਰਮਚਾਰੀ ਫਾਈਲ ਵਿੱਚ, ਹਾਰਡ ਕਾਪੀ ਜਾਂ ਇਲੈਕਟ੍ਰਾਨਿਕ ਫਾਰਮੈਟ ਵਿੱਚ ਅਤੇ YPrime HR ਸਿਸਟਮਾਂ ਵਿੱਚ ਰੱਖਿਆ ਜਾਂਦਾ ਹੈ। ਉਹ ਮਿਆਦ ਜਿਸ ਲਈ YPrime ਅਜਿਹੇ HR-ਸੰਬੰਧੀ ਨਿੱਜੀ ਡੇਟਾ ਰੱਖਦਾ ਹੈ, ਵਿਅਕਤੀਆਂ ਨੂੰ ਜਾਰੀ ਕੀਤੇ ਗਏ ਗੋਪਨੀਅਤਾ ਨੋਟਿਸਾਂ ਵਿੱਚ ਸ਼ਾਮਲ ਕੀਤੀ ਜਾਂਦੀ ਹੈ।

YPrime ਦੇ ਸੰਚਾਲਨ ਅਤੇ ਰੱਖ-ਰਖਾਅ ਠੇਕੇਦਾਰਾਂ ਕੋਲ ਕਈ ਵਾਰ YPrime ਨੂੰ ਉਤਪਾਦ ਜਾਂ ਸੇਵਾਵਾਂ ਪ੍ਰਦਾਨ ਕਰਨ ਦੇ ਦੌਰਾਨ ਨਿੱਜੀ ਡੇਟਾ ਤੱਕ ਸੀਮਤ ਪਹੁੰਚ ਹੁੰਦੀ ਹੈ।ਇਹਨਾਂ ਠੇਕੇਦਾਰਾਂ ਦੁਆਰਾ ਨਿੱਜੀ ਡੇਟਾ ਤੱਕ ਪਹੁੰਚ ਉਸ ਤੱਕ ਸੀਮਿਤ ਹੈ ਜੋ ਕਿ ਠੇਕੇਦਾਰ ਦੁਆਰਾ YPrime ਲਈ ਇਸਦੇ ਸੀਮਤ ਕਾਰਜ ਕਰਨ ਲਈ ਉਚਿਤ ਤੌਰ \’ਤੇ ਜ਼ਰੂਰੀ ਹੈ। YPrime ਦੀ ਇਸਦੇ ਸੰਚਾਲਨ ਅਤੇ ਰੱਖ-ਰਖਾਅ ਠੇਕੇਦਾਰਾਂ ਵਾਸਤੇ ਇਹ ਲੋੜ ਹੈ: (1) ਇਸ ਨੋਟਿਸ ਦੇ ਅਨੁਕੂਲ ਕਿਸੇ ਵੀ ਨਿੱਜੀ ਡੇਟਾ ਦੀ ਗੋਪਨੀਅਤਾ ਦੀ ਰੱਖਿਆ ਕਰਨਾ, ਅਤੇ (2) YPrime ਨੂੰ ਉਤਪਾਦਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਤੋਂ ਇਲਾਵਾ ਕਿਸੇ ਹੋਰ ਉਦੇਸ਼ ਲਈ ਨਿੱਜੀ ਡੇਟਾ ਦੀ ਵਰਤੋਂ ਜਾਂ ਖੁਲਾਸਾ ਨਾ ਕਰਨਾ, ਜਿਵੇਂ ਕਿ ਕਾਨੂੰਨ ਦੁਆਰਾ ਲੋੜੀਂਦਾ ਹੈ।

YPrime, GDPR ਦੀਆਂ ਲੋੜਾਂ ਅਨੁਸਾਰ ਆਪਣੀਆਂ ਨਿੱਜੀ ਡੇਟਾ ਪ੍ਰੋਸੈਸਿੰਗ ਗਤੀਵਿਧੀਆਂ ਦਾ ਰਿਕਾਰਡ ਰੱਖਦਾ ਹੈ।

ਵਿਅਕਤੀਗਤ ਅਧਿਕਾਰ
ਡੇਟਾ ਵਿਸ਼ੇ ਦੇ ਰੂਪ ਵਿੱਚ, ਵਿਅਕਤੀਆਂ ਕੋਲ ਉਹਨਾਂ ਦੇ ਨਿੱਜੀ ਡੇਟਾ ਦੇ ਸਬੰਧ ਵਿੱਚ ਬਹੁਤ ਸਾਰੇ ਅਧਿਕਾਰ ਹੁੰਦੇ ਹਨ।

ਵਿਸ਼ੇ ਦੀਆਂ ਪਹੁੰਚ ਦੀਆਂ ਬੇਨਤੀਆਂ

ਵਿਅਕਤੀਆਂ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ YPrime ਦੁਆਰਾ ਉਹਨਾਂ ਬਾਰੇ ਕਿਹੜੇ ਨਿੱਜੀ ਡੇਟਾ ਨੂੰ ਨਿਯੰਤਰਿਤ ਅਤੇ ਪ੍ਰੋਸੈਸ ਕੀਤਾ ਜਾ ਰਿਹਾ ਹੈ ਅਤੇ ਇਹ ਯਕੀਨੀ ਬਣਾਉਣ ਦਾ ਅਧਿਕਾਰ ਕਿ ਕੀ ਅਜਿਹਾ ਨਿੱਜੀ ਡੇਟਾ ਉਹਨਾਂ ਉਦੇਸ਼ਾਂ ਲਈ ਸਹੀ ਅਤੇ ਢੁਕਵਾਂ ਹੈ ਜਿਨ੍ਹਾਂ ਲਈ YPrime ਨੇ ਇਸਨੂੰ ਇਕੱਠਾ ਕੀਤਾ ਹੈ। ਜੇਕਰ ਕੋਈ ਵਿਅਕਤੀ ਯੋਗ ਬੇਨਤੀ ਕਰਦਾ ਹੈ, ਤਾਂ YPrime ਉਸਨੂੰ ਦੱਸੇਗਾ:

 • ਕੀ ਉਸਦੇ ਡੇਟਾ ਦੀ ਪ੍ਰੋਸੈਸਿੰਗ ਕੀਤੀ ਜਾਂਦੀ ਹੈ ਜਾਂ ਨਹੀਂ ਅਤੇ ਜੇਕਰ ਅਜਿਹਾ ਹੈ ਤਾਂ ਕਿਉਂ, ਸਬੰਧਿਤ ਨਿੱਜੀ ਡੇਟਾ ਦੀਆਂ ਸ਼੍ਰੇਣੀਆਂ ਅਤੇ ਡੇਟਾ ਦਾ ਸ੍ਰੋਤ ਜੇਕਰ ਇਹ ਵਿਅਕਤੀ ਤੋਂ ਇਕੱਤਰ ਨਹੀਂ ਕੀਤਾ ਜਾਂਦਾ ਹੈ;
 • ਕਿਸਨੂੰ ਉਸਦਾ ਡੇਟਾ ਜਾਂ ਪ੍ਰਗਟ ਕੀਤਾ ਗਿਆ ਹੈ ਜਾਂ ਕੀਤਾ ਜਾ ਸਕਦਾ ਹੈ, ਜਿਸ ਵਿੱਚ ਯੂਰਪੀਅਨ ਆਰਥਿਕ ਖੇਤਰ (EEA) ਤੋਂ ਬਾਹਰ ਸਥਿਤ ਪ੍ਰਾਪਤਕਰਤਾ ਸ਼ਾਮਿਲ ਹਨ ਅਤੇ ਅਜਿਹੇ ਟ੍ਰਾਂਸਫਰਾਂ \’ਤੇ ਲਾਗੂ ਸੁਰੱਖਿਆ ਉਪਾਅ ਕੀ ਹਨ;
 • ਉਸ ਦੇ ਨਿੱਜੀ ਡੇਟਾ ਨੂੰ ਕਿੰਨੇ ਸਮੇਂ ਲਈ ਸਟੋਰ ਕੀਤਾ ਜਾਂਦਾ ਹੈ (ਜਾਂ ਉਸ ਮਿਆਦ ਦਾ ਫੈਸਲਾ ਕਿਵੇਂ ਕੀਤਾ ਜਾਂਦਾ ਹੈ);
 • ਡੇਟਾ ਨੂੰ ਸੁਧਾਰਨ ਜਾਂ ਮਿਟਾਉਣ, ਜਾਂ ਪ੍ਰੋਸੈਸਿੰਗ \’ਤੇ ਪਾਬੰਦੀ ਲਗਾਉਣ ਜਾਂ ਇਤਰਾਜ਼ ਕਰਨ ਦੇ ਉਸਦੇ ਅਧਿਕਾਰ;
 • ਸੰਬੰਧਿਤ ਡੇਟਾ ਗੋਪਨੀਅਤਾ ਸੁਪਰਵਾਈਜ਼ਰੀ ਅਥਾਰਟੀ ਨੂੰ ਸ਼ਿਕਾਇਤ ਕਰਨ ਦਾ ਉਸਦਾ ਅਧਿਕਾਰ ਜੇਕਰ ਉਹ ਸੋਚਦਾ/ਸੋਚਦੀ ਹੈ ਕਿ YPrime ਉਸਦੇ ਡੇਟਾ ਸੁਰੱਖਿਆ ਅਧਿਕਾਰਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਿਹਾ ਹੈ; ਅਤੇ
 • ਕੀ YPrime ਸਵੈਚਲਿਤ ਫੈਸਲੇ ਲੈਣ ਅਤੇ ਅਜਿਹੇ ਕਿਸੇ ਵੀ ਫੈਸਲੇ ਲੈਣ ਵਿੱਚ ਸ਼ਾਮਲ ਤਰਕ ਨੂੰ ਪੂਰਾ ਕਰਦਾ ਹੈ ਜਾਂ ਨਹੀਂ।

YPrime ਵਿਅਕਤੀ ਨੂੰ ਪ੍ਰੋਸੈਸਿੰਗ ਦੌਰਾਨ ਇਕੱਤਰ ਕੀਤੇ ਨਿੱਜੀ ਡੇਟਾ ਦੀ ਕਾਪੀ ਵੀ ਪ੍ਰਦਾਨ ਕਰੇਗਾ। ਇਹ ਆਮ ਤੌਰ \’ਤੇ ਇਲੈਕਟ੍ਰਾਨਿਕ ਰੂਪ ਵਿੱਚ ਹੋਵੇਗਾ ਜੇਕਰ ਵਿਅਕਤੀ ਨੇ ਇਲੈਕਟ੍ਰਾਨਿਕ ਤੌਰ \’ਤੇ ਬੇਨਤੀ ਕੀਤੀ ਹੈ, ਜਦੋਂ ਤੱਕ ਵਿਅਕਤੀ ਹੋਰ ਪ੍ਰਾਰੂਪ ਲਈ ਬੇਨਤੀ ਨਹੀਂ ਕਰਦਾ।

ਜੇਕਰ ਵਿਅਕਤੀ ਨੂੰ ਵਾਧੂ ਕਾਪੀਆਂ ਦੀ ਲੋੜ ਹੁੰਦੀ ਹੈ, ਤਾਂ YPrime ਵੈਧ ਫੀਸ ਲੈ ਸਕਦਾ ਹੈ, ਜੋ ਕਿ ਵਾਧੂ ਕਾਪੀਆਂ ਪ੍ਰਦਾਨ ਕਰਨ ਦੇ ਪ੍ਰਬੰਧਕੀ ਲਾਗਤਾਂ \’ਤੇ ਆਧਾਰਿਤ ਹੋਵੇਗੀ।

ਵਿਸ਼ੇ ਦੀ ਪਹੁੰਚ ਸੰਬੰਧੀ ਬੇਨਤੀ ਕਰਨ ਲਈ, ਵਿਅਕਤੀ ਨੂੰ marketing@yprime.com \’ਤੇ ਇੱਕ ਈਮੇਲ ਸੰਦੇਸ਼ ਭੇਜਣਾ ਚਾਹੀਦਾ ਹੈ। ਲਗਭਗ ਸੱਭ ਮਾਮਲਿਆਂ ਵਿੱਚ, YPrime ਨੂੰ ਬੇਨਤੀ ਪ੍ਰੋਸੈਸ ਕਰਨ ਤੋਂ ਪਹਿਲਾਂ ਪਹਿਚਾਣ ਦੇ ਸਬੂਤ ਦੀ ਮੰਗ ਕਰਨ ਲਈ ਕਾਨੂੰਨੀ ਤੌਰ \’ਤੇ ਲੋੜ ਹੁੰਦੀ ਹੈ। ਇਹ ਵੀ ਕਿ, ਕੁਝ ਮਾਮਲਿਆਂ ਵਿੱਚ, YPrime ਨੂੰ ਡਾਟਾ ਕੰਟਰੋਲਰ ਨਾਲ ਸੰਪਰਕ ਕਰਨ ਦੀ ਲੋੜ ਹੋ ਸਕਦੀ ਹੈ ਜੇਕਰ YPrime ਡਾਟਾ ਪ੍ਰੋਸੈਸਰ (ਜਾਂ ਉਪ-ਪ੍ਰੋਸੈਸਰ) ਹੈ, ਜੇਕਰ ਲਾਗੂ ਹੋਵੇ।

YPrime ਆਮ ਤੌਰ \’ਤੇ ਪ੍ਰਾਪਤ ਹੋਣ ਦੀ ਮਿਤੀ ਤੋਂ ਇੱਕ ਮਹੀਨੇ ਦੀ ਮਿਆਦ ਦੇ ਅੰਦਰ ਬੇਨਤੀ ਦਾ ਜਵਾਬ ਦੇਵੇਗਾ। ਕੁੱਝ ਕੇਸਾਂ ਵਿੱਚ, ਜਿਵੇਂ ਜਿੱਥੇ YPrime ਵਿਅਕਤੀਗਤ ਡੇਟਾ ਦੀ ਵੱਡੀ ਮਾਤਰਾ ਪ੍ਰੋਸੈਸ ਕਰਦਾ ਹੈ, ਇਹ ਪ੍ਰਾਪਤ ਕੀਤੀ ਬੇਨਤੀ ਦੀ ਮਿਤੀ ਤੋਂ ਤਿੰਨ ਮਹੀਨਿਆਂ ਦੇ ਅੰਦਰ ਜਵਾਬ ਦੇ ਸਕਦਾ ਹੈ। YPrime ਵਿਅਕਤੀ ਨੂੰ ਅਸਲ ਬੇਨਤੀ ਪ੍ਰਾਪਤ ਹੋਣ ਦੇ ਇੱਕ ਮਹੀਨੇ ਦੇ ਅੰਦਰ ਜਵਾਬ ਦੇਵੇਗਾ ਕਿ ਕੀ ਇਹ ਕੇਸ ਹੈ।

ਜੇ ਵਿਸ਼ੇ ਦੀ ਪਹੁੰਚ ਸੰਬੰਧੀ ਬੇਨਤੀ ਪ੍ਰਤਖ ਰੂਪ ਵਿੱਚ ਬੇਬੁਨਿਆਦ ਜਾਂ ਵਾਧੂ ਹੈ, YPrime ਇਸਦੀ ਪਾਲਣਾ ਕਰਨ ਲਈ ਮਜਬੂਰ ਨਹੀਂ ਹੈ। ਵਿਕਲਪਿਕ ਰੂਪ ਵਿੱਚ, YPrime ਜਵਾਬ ਦੇਣ ਲਈ ਮੰਨ ਸਕਦਾ ਹੈ ਪਰ ਫੀਸ ਚਾਰਜ ਕਰੇਗਾ, ਜੋ ਕਿ ਬੇਨਤੀ ਦੇ ਜਵਾਬ ਦੀ ਪ੍ਰਬੰਧਕੀ ਲਾਗਤ ਉੱਤੇ ਅਧਾਰਿਤ ਹੋਵੇਗੀ। ਉਦਾਹਰਨ ਦੇ ਰੂਪ ਵਿੱਚ ਵਿਸ਼ੇ ਦੀ ਪਹੁੰਚ ਸੰਬੰਧੀ ਬੇਨਤੀ ਨੂੰ ਪ੍ਰਤਖ ਰੂਪ ਵਿੱਚ ਬੇਬੁਨਿਆਦ ਜਾਂ ਵਾਧੂ ਮੰਨਿਆ ਜਾਂਦਾ ਹੈ ਜਿੱਥੇ ਬੇਨਤੀ ਦੁਹਰਾਈ ਗਈ ਹੋਵੇ ਜਿਸ ਲਈ YPrime ਨੇ ਪਹਿਲਾਂ ਹੀ ਜਵਾਬ ਦੇ ਦਿੱਤਾ ਹੈ। ਜੇ ਵਿਅਕਤੀ ਅਜਿਹੀ ਬੇਨਤੀ ਜਮ੍ਹਾਂ ਕਰਦਾ ਹੈ ਜੋ ਬੇਬੁਨਿਆਦ ਜਾਂ ਵਾਧੂ ਹੈ, YPrime ਉਸਨੂੰ ਸੁਚਿਤ ਕਰੇਗਾ ਕਿ ਇਹ ਕੇਸ ਹੈ ਅਤੇ ਕੀ ਉਹ ਇਸ ਦਾ ਜਵਾਬ ਦੇਵੇਗਾ ਜਾਂ ਨਹੀਂ।

 

ਹੋਰ ਅਧਿਕਾਰ
ਵਿਅਕਤੀਆਂ ਕੋਲ ਉਹਨਾਂ ਦੇ ਨਿੱਜੀ ਡੇਟਾ ਦੇ ਸਬੰਧ ਵਿੱਚ ਬਹੁਤ ਸਾਰੇ ਹੋਰ ਅਧਿਕਾਰ ਹੁੰਦੇ ਹਨ। ਵਿਅਕਤੀ YPrime ਤੋਂ ਇਹ ਮੰਗ ਸਕਦੇ ਹਨ:

 • ਉਹਨਾਂ ਨੂੰ ਉਹਨਾਂ ਦੇ ਨਿੱਜੀ ਡੇਟਾ ਦੀ ਇਕੱਤਰ ਕਰਨ ਅਤੇ ਵਰਤੋਂ ਬਾਰੇ ਜਾਣਕਾਰੀ ਦੇਣਾ;
 • ਗਲਤ ਨਿੱਜੀ ਡੇਟਾ ਨੂੰ ਸਹੀ ਕਰਨਾ;
 • ਅਜਿਹੇ ਨਿੱਜੀ ਡੇਟਾ ਉੱਤੇ ਪ੍ਰੋਸੈਸਿੰਗ ਬੰਦ ਕਰਨਾ ਜਾਂ ਮਿਟਾਉਣਾ ਜੋ ਪ੍ਰੋਸੈਸਿੰਗ ਦੇ ਉਦੇਸ਼ਾਂ ਲਈ ਹੁਣ ਜ਼ਰੂਰੀ ਨਹੀਂ ਰਿਹਾ ਹੈ;
 • ਨਿੱਜੀ ਡੇਟਾ ਸਟੋਰ ਕਰਨਾ ਜਾਰੀ ਰੱਖਣਾ ਪਰ ਇਸਨੂੰ ਵਰਤਣਾ ਨਹੀਂ;
 • ਖਾਸ ਹਾਲਾਤਾਂ ਜਿਵੇਂ ਸਿੱਧੀ ਮਾਰਕੀਟਿੰਗ ਲਈ ਉਹਨਾਂ ਦੇ ਨਿੱਜੀ ਡੇਟਾ ਦੀ ਪ੍ਰੋਸੈਸਿੰਗ ਉੱਤੇ ਇਤਰਾਜ਼ ਜਤਾਉਣ ਦੇ ਵਿਅਕਤੀ ਦੇ ਅਧਿਕਾਰ ਦਾ ਸਨਮਾਨ ਕਰਨਾ;
 • ਉਹਨਾਂ ਨੂੰ ਪੋਰਟੇਬਲ ਰੂਪ ਵਿੱਚ ਉਹਨਾਂ ਦਾ ਨਿੱਜੀ ਡੇਟਾ ਪ੍ਰਦਾਨ ਕਰਨਾ, ਤਾਂ ਕਿ ਇਸਨੂੰ ਕਿਸੇ ਵੀ ਹੋਰ IT ਵਾਤਾਵਰਨ ਵਿੱਚ ਆਸਾਨੀ ਨਾਲ ਟ੍ਰਾਂਸਫਰ ਕੀਤਾ ਜਾ ਸਕੇ।ਅਸੀਂ ਆਮ ਤੌਰ ‘ਤੇ ਇਸ ਬੇਨਤੀ ਨੂੰ “comma-separated-values” (csv) ਫਾਈਲ ਦੇ ਰੂਪ ਵਿੱਚ ਡੇਟਾ ਪ੍ਰਦਾਨ ਕਰਕੇ ਪੂਰਾ ਕਰਦੇ ਹਾਂ;
 • ਉਹਨਾਂ ਦੇ ਨਿੱਜੀ ਡੇਟਾ ਉੱਤੇ ਅਧਾਰਿਤ ਆਟੋਮੈਟਿਡ ਨਿਰਣੇ ਦੇ ਸਬੰਧ ਵਿੱਚ ਵਿਅਕਤੀ ਦੇ ਅਧਿਕਾਰਾਂ ਦਾ ਸਨਮਾਨ ਕਰਨਾ;
 • ਪ੍ਰੋਸੈਸਿੰਗ ਬੰਦ ਕਰਨਾ ਜਾ ਨਿੱਜੀ ਡੇਟਾ ਮਿਟਾਉਣਾ ਜੇ ਵਿਅਕਤੀ ਦੇ ਹਿੱਤ ਨਿੱਜੀ ਡੇਟਾ ਪ੍ਰੋਸੈਸ ਕਰਨ ਲਈ YPrime ਦੇ ਕਾਨੂੰਨੀ ਅਧਾਰਾਂ ਤੋਂ ਉੱਪਰ ਲਾਗੂ ਹੁੰਦੇ ਹੋਣ (ਜਿੱਥੇ YPrime ਨਿੱਜੀ ਡੇਟਾ ਪ੍ਰੋਸੈੱਸ ਕਰਨ ਲਈ ਕਾਰਨ ਵਜੋਂ ਆਪਣੇ ਕਾਨੂੰਨੀ ਹਿੱਤਾਂ ਉੱਤੇ ਨਿਰਭਰ ਕਰਦਾ ਹੈ);
 • ਨਿੱਜੀ ਡੇਟਾ ਉੱਤੇ ਪ੍ਰੋਸੈਸਿੰਗ ਰੋਕੋ ਜਾਂ ਮਿਟਾਓ ਜੇ ਪ੍ਰੋਸੈਸਿੰਗ ਗੈਰਕਾਨੂੰਨੀ ਹੈ; ਅਤੇ
 • ਨਿੱਜੀ ਡੇਟਾ ਉੱਤੇ ਕੁੱਝ ਸਮੇਂ ਲਈ ਪ੍ਰੋਸੈਸਿੰਗ ਰੋਕੋ ਜੇ ਡੇਟਾ ਗਲਤ ਹੈ ਜਾਂ ਜੇ ਇਸ ਦਾ ਵਿਵਾਦ ਹੈ ਕਿ ਕੀ ਨਿੱਜੀ ਡੇਟਾ ਦੀ ਪ੍ਰੋਸੈਸਿੰਗ ਲਈ ਵਿਅਕਤੀ ਦੇ ਹਿੱਤ YPrime ਦੇ ਕਾਨੂੰਨੀ ਆਧਾਰਾਂ ਤੋਂ ਉੱਪਰ ਹਨ ਜਾਂ ਨਹੀਂ।

YPrime ਨੂੰ ਇਹਨਾਂ ਵਿੱਚੋਂ ਕੋਈ ਕਦਮ ਚੁੱਕਣ ਬਾਰੇ ਕਹਿਣ ਲਈ, ਵਿਅਕਤੀ ਨੂੰ marketing@yprime.com ਉੱਤੇ ਈਮੇਲ ਸੰਦੇਸ਼ ਭੇਜਣਾ ਚਾਹੀਦਾ ਹੈ।

EU ਵਿਅਕਤੀ (EU ਡੇਟਾ ਵਿਸ਼ੇ) ਆਪਣੀ ਘਰੇਲੂ ਡੇਟਾ ਸੁਰੱਖਿਆ ਅਥਾਰਟੀ ਨੂੰ ਸ਼ਿਕਾਇਤ ਕਰ ਸਕਦੇ ਹਨ ਅਤੇ ਕੁੱਝ ਅਜਿਹੇ ਬਾਕੀ ਦਾਅਵਿਆਂ ਲਈ ਬੰਧਨਕਾਰੀ ਸਾਲਸ ਨੂੰ ਬੁਲਾ ਸਕਦੇ ਹਨ ਜਿਨ੍ਹਾਂ ਦਾ ਹੋਰ ਨਿਵਾਰਨ ਢੰਗਾਂ ਦੁਆਰਾ ਹੱਲ ਨਹੀਂ ਕੀਤਾ ਗਿਆ।
ਜੇ ਤੁਹਾਡੇ ਕੋਲ ਕੋਈ ਅਜਿਹੀ ਟਿੱਪਣੀ ਜਾਂ ਚਿੰਤਾ ਹੈ ਜੋ ਸਾਡੇ ਨਾਲ ਸਿੱਧੇ ਰੂਪ ਵਿੱਚ ਹੱਲ ਨਹੀਂ ਹੋ ਸਕਦੀ, ਤੁਸੀਂ ਸਮਰੱਥ ਸਥਾਨਿਕ ਡੇਟਾ ਸੁਰੱਖਿਆ ਅਥਾਰਟੀ ਨੂੰ ਸੰਪਰਕ ਕਰ ਸਕਦੇ ਹੋ।

 

ਡੇਟਾ ਸੁਰੱਖਿਆ
YPrime ਗੰਭੀਰਤਾ ਨਾਲ ਨਿੱਜੀ ਡੇਟਾ ਦੀ ਸੁਰੱਖਿਆ ਕਰਦਾ ਹੈ। YPrime ਕੋਲ ਅੰਦਰੂਨੀ ਨੀਤੀਆਂ ਅਤੇ ਕੰਟਰੋਲ ਲਾਗੂ ਹਨ ਤਾਂ ਕਿ ਨਿੱਜੀ ਡੇਟਾ ਨੂੰ ਨੁਕਸਾਨ, ਦੁਰਘਟਨਾਵੱਸ਼ ਹਾਨੀ, ਗਲਤ ਵਰਤੋਂ ਜਾਂ ਖੁਲਾਸੇ ਦੇ ਖਿਲਾਫ ਸੁਰੱਖਿਅਤ ਕੀਤਾ ਜਾਵੇ, ਅਤੇ ਯਕੀਨੀ ਬਣਾਇਆ ਜਾਵੇ ਕਿ ਸਿਵਾਏ ਕਰਮਚਾਰੀਆਂ ਦੁਆਰਾ ਆਪਣੇ ਫਰਜ਼ਾਂ ਦੀ ਸਹੀ ਕਾਰਗੁਜ਼ਾਰੀ ਵਿੱਚ ਡੇਟਾ ਦੀ ਵਰਤੋਂ ਦੇ, ਕਿਸੇ ਹੋਰ ਕੋਲ ਡੇਟਾ ਤੱਕ ਪਹੁੰਚ ਨਹੀਂ ਹੈ।

ਜਿੱਥੇ YPrime ਆਪਣੀ ਤਰਫੋਂ ਨਿੱਜੀ ਡੇਟਾ ਨੂੰ ਪ੍ਰੋਸੈਸ ਕਰਨ ਲਈ ਤੀਸਰੀ ਧਿਰਾਂ ਨੂੰ ਸ਼ਾਮਿਲ ਕਰਦਾ ਹੈ, ਅਜਿਹੀਆਂ ਧਿਰਾਂ ਲਿਖਤੀ ਨਿਰਦੇਸ਼ਾਂ ਦੇ ਅਧਾਰ ‘ਤੇ ਅਜਿਹਾ ਕਰਦੀਆਂ ਹਨ, ਉਹ ਗੋਪਨੀਅਤਾ ਦੀ ਜਿੰਮੇਵਾਰੀ ਅਧੀਨ ਹਨ ਅਤੇ ਡੇਟਾ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਹੀ ਤਕਨੀਕੀ ਅਤੇ ਸੰਸਥਾਗਤ ਢੰਗਾਂ ਨੂੰ ਲਾਗੂ ਕਰਨ ਲਈ ਵਚਨਬੱਧ ਹਨ।

ਉਹਨਾਂ ਕੇਸਾਂ ਵਿੱਚ ਜਿੱਥੇ ਨਿੱਜੀ ਡੇਟਾ ਤੀਸਰੀਆਂ ਧਿਰਾਂ ਨੂੰ ਟ੍ਰਾਂਸਫਰ ਕੀਤਾ ਜਾ ਸਕਦਾ ਹੈ, YPrime ਸੰਭਾਵੀ ਦੇਣਦਾਰੀ ਨੂੰ ਪਹਿਚਾਣਦਾ ਹੈ। YPrime ਪਹਿਲਾਂ ਇਹ ਯਕੀਨੀ ਬਣਾਏ ਬਿਨਾਂ ਕਿ ਤੀਸਰੀ-ਧਿਰ ਢੁਕਵਾਂ ਅਤੇ ਸਮਾਨ ਸੁਰੱਖਿਆ ਪੱਧਰ ਪ੍ਰਦਾਨ ਕਰਨ ਵਾਲੇ ਸਿਧਾਤਾਂ ਜਾਂ ਸਮਾਨ ਕਾਨੂੰਨਾਂ ਦੀ ਪਾਲਣਾ ਕਰਦੀ ਹੈ, ਤੀਸਰੀ ਧਿਰ ਨੂੰ ਨਿੱਜੀ ਡੇਟਾ ਟ੍ਰਾਂਸਫਰ ਨਹੀਂ ਕਰੇਗਾ। YPrime ਗੈਰ-ਸਬੰਧਿਤ ਤੀਸਰੀਆਂ ਧਿਰਾਂ ਨੂੰ ਨਿੱਜੀ ਡੇਟਾ ਟ੍ਰਾਂਸਫਰ ਨਹੀਂ ਕਰਦਾ, ਜਦੋਂ ਤੱਕ ਕਿ ਕਾਨੂੰਨੀ ਰੂਪ ਵਿੱਚ ਗਾਹਕ ਜਾਂ ਹੋਰ ਡੇਟਾ ਕੰਟਰੋਲਰ ਦੁਆਰਾ ਨਿਰਦੇਸ਼ਿਤ ਨਾ ਹੋਵੇ।

ਉਦਾਹਰਨ ਵਜੋਂ, ਅਜਿਹੇ ਹਾਲਾਤਾਂ ਵਿੱਚ ਸ਼ਾਮਿਲ ਹੋ ਸਕਦੇ ਹਨ ਜਿਵੇਂ ਕਾਨੂੰਨ ਜਾਂ ਕਾਨੂੰਨੀ ਪ੍ਰਕਿਰਿਆ ਦੁਆਰਾ ਲੋੜੀਂਦੇ ਗਾਹਕ ਦੇ ਨਿੱਜੀ ਡੇਟਾ ਦੇ ਖੁਲਾਸੇ, ਜਾਂ ਪਹਿਚਾਣਯੋਗ ਵਿਅਕਤੀ ਦੇ ਗੰਭੀਰ ਹਿੱਤ ਜਿਸ ਵਿੱਚ ਜਾਨ, ਸਿਹਤ ਜਾਂ ਸੁਰੱਖਿਆ ਦਾ ਮੁੱਦਾ ਹੋਵੇ, ਲਈ ਕੀਤੇ ਖੁਲਾਸੇ। ਉਸ ਹਾਲਾਤ ਵਿੱਚ ਕਿ YPrime ਨੂੰ ਨਿੱਜੀ ਡੇਟਾ ਕਿਸੇ ਗੈਰ-ਸਬੰਧਿਤ ਤੀਸਰੀ ਧਿਰ ਨੂੰ ਟ੍ਰਾਂਸਫਰ ਕਰਨ ਦੀ ਬੇਨਤੀ ਕੀਤੀ ਹੋਵੇ, YPrime ਯਕੀਨੀ ਬਣਾਏਗਾ ਕਿ ਅਜਿਹੀ ਧਿਰ ਸੁਰੱਖਿਆ ਦਾ ਸਮਾਨ ਅਤੇ ਢੁਕਵਾਂ ਪੱਧਰ ਪ੍ਰਦਾਨ ਕਰਦੀ ਹੈ। ਜੇ YPrime ਨੂੰ ਪਤਾ ਲੱਗਦਾ ਹੈ ਕਿ ਗੈਰ-ਸਬੰਧਿਤ ਤੀਸਰੀ ਧਿਰ ਜਿਸ ਨੇ YPrime ਤੋਂ ਨਿੱਜੀ ਡੇਟਾ ਹਾਸਿਲ ਕੀਤਾ ਹੈ ਇਸ ਨੋਟਿਸ ਦੇ ਖਿਲਾਫ ਵਰਤ ਜਾਂ ਖੁਲਾਸਾ ਕਰ ਰਹੀ ਹੈ, YPrime ਉਸ ਵਰਤੋਂ ਜਾਂ ਖੁਲਾਸੇ ਨੂੰ ਰੋਕਣ ਲਈ ਢੁਕਵੇਂ ਕਦਮ ਚੁੱਕੇਗਾ।

 

ਪ੍ਰਭਾਵ ਮੁਲਾਂਕਣ
ਕੁੱਝ ਪ੍ਰੋਸੈਸਿੰਗ ਜੋ YPrime ਕਰਦਾ ਹੈ, ਦੇ ਨਤੀਜਤਨ ਗੋਪਨੀਅਤਾ ਨੂੰ ਖਤਰਾ ਹੋ ਸਕਦਾ ਹੈ। ਜਿੱਥੇ ਪ੍ਰੋਸੈਸਿੰਗ ਦਾ ਨਤੀਜਾ ਵਿਅਕਤੀ ਦੇ ਅਧਿਕਾਰਾਂ ਅਤੇ ਆਜ਼ਾਦੀਆਂ ਨੂੰ ਜ਼ਿਆਦਾ ਖਤਰਾ ਹੋ ਸਕਦਾ ਹੋਵੇ, YPrime ਡੇਟਾ ਸੁਰੱਖਿਆ ਪ੍ਰਭਾਵ ਮੁਲਾਂਕਣ ਕਰੇਗਾ ਤਾਂ ਕਿ ਪ੍ਰੋਸੈਸਿੰਗ ਦੀ ਲੋੜ ਅਤੇ ਅਨੁਪਾਤ ਦਾ ਪਤਾ ਲਗਾਇਆ ਜਾਵੇ। ਇਸ ਵਿੱਚ ਉਹਨਾਂ ਉਦੇਸ਼ਾਂ ਜਿਨ੍ਹਾਂ ਲਈ ਗਤੀਵਿਧੀ ਕੀਤੀ ਜਾਂਦੀ ਹੈ, ਵਿਅਕਤੀਆਂ ਲਈ ਜੋਖਮ ਅਤੇ ਉਹ ਢੰਗ ਜੋ ਉਹਨਾਂ ਜੋਖਮਾਂ ਨੂੰ ਘਟਾਉਣ ਲਈ ਕੀਤੇ ਜਾ ਸਕਦੇ ਹਨ, \’ਤੇ ਵਿਚਾਰ ਕਰਨਾ ਸ਼ਾਮਲ ਹੋਵੇਗਾ।

 

ਡਾਟਾ ਉਲੰਘਣਾਵਾਂ
ਜੇਕਰ YPrime ਨੂੰ ਪਤਾ ਲੱਗਦਾ ਹੈ ਕਿ ਨਿੱਜੀ ਡੇਟਾ ਦੀ ਉਲੰਘਣਾ ਹੋਈ ਹੈ ਜੋ ਵਿਅਕਤੀਆਂ ਦੇ ਅਧਿਕਾਰਾਂ ਅਤੇ ਆਜ਼ਾਦੀਆਂ ਲਈ ਖਤਰਾ ਹੈ, ਤਾਂ ਇਹ ਖੋਜ ਦੇ 72 ਘੰਟਿਆਂ ਦੇ ਅੰਦਰ ਸੂਚਨਾ ਕਮਿਸ਼ਨਰ ਨੂੰ ਰਿਪੋਰਟ ਕਰੇਗਾ। YPrime ਸਾਰੀਆਂ ਡੇਟਾ ਉਲੰਘਣਾਵਾਂ ਨੂੰ ਉਹਨਾਂ ਦੇ ਪ੍ਰਭਾਵ ਦੀ ਪਰਵਾਹ ਕੀਤੇ ਬਿਨਾਂ ਰਿਕਾਰਡ ਕਰੇਗਾ।

ਜੇਕਰ ਉਲੰਘਣਾ ਦੇ ਨਤੀਜੇ ਵਜੋਂ ਵਿਅਕਤੀਆਂ ਦੇ ਅਧਿਕਾਰਾਂ ਅਤੇ ਆਜ਼ਾਦੀਆਂ ਲਈ ਉੱਚ ਜੋਖਮ ਹੋਣ ਦੀ ਸੰਭਾਵਨਾ ਹੈ, ਤਾਂ ਇਹ ਪ੍ਰਭਾਵਿਤ ਵਿਅਕਤੀਆਂ ਨੂੰ ਦੱਸੇਗਾ ਕਿ ਉਲੰਘਣਾ ਹੋਈ ਹੈ ਅਤੇ ਉਹਨਾਂ ਨੂੰ ਇਸਦੇ ਸੰਭਾਵੀ ਨਤੀਜਿਆਂ ਅਤੇ ਇਸ ਦੁਆਰਾ ਚੁੱਕੇ ਗਏ ਘਟਾਉਣ ਦੇ ਉਪਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ।

 

ਅੰਤਰਰਾਸ਼ਟਰੀ ਡੇਟਾ ਟ੍ਰਾਂਸਫਰ
YPrime ਦੁਆਰਾ ਨਿਯੰਤਰਿਤ ਜਾਂ ਪ੍ਰੋਸੈਸ ਕੀਤੇ ਨਿੱਜੀ ਡੇਟਾ ਨੂੰ EEA ਤੋਂ ਬਾਹਰਲੇ ਦੇਸ਼ਾਂ ਵਿੱਚ ਟ੍ਰਾਂਸਫਰ ਕੀਤਾ ਜਾ ਸਕਦਾ ਹੈ।

YPrime ਮਿਆਰੀ ਇਕਰਾਰਨਾਮੇ ਦੀਆਂ ਲਾਗੂ ਧਾਰਾਵਾਂ ਦੀ ਵਰਤੋਂ ਕਰਕੇ, ਅਤੇ ਇਸ ਨੋਟਿਸ ਦੀ ਉਲੰਘਣਾ ਵਿੱਚ ਨਿੱਜੀ ਡੇਟਾ ਦੀ ਵਰਤੋਂ ਅਤੇ ਖੁਲਾਸੇ ਸੰਬੰਧੀ ਕਿਸੇ ਵੀ ਸ਼ਿਕਾਇਤ ਜਾਂ ਵਿਵਾਦ ਨੂੰ ਪੂਰੀ ਤਰ੍ਹਾਂ ਜਾਂਚ ਕਰਨ ਅਤੇ ਹੱਲ ਕਰਨ ਦੀ ਕੋਸ਼ਿਸ਼ ਕਰਕੇ ਇਸ ਨੋਟਿਸ ਦੀ ਪਾਲਣਾ ਦਾ ਭਰੋਸਾ ਦਿਵਾਉਂਦਾ ਹੈ।

 

YPrime ਕਰਮਚਾਰੀ ਜ਼ਿੰਮੇਵਾਰੀਆਂ
YPrime ਕਰਮਚਾਰੀਆਂ ਕੋਲ ਆਪਣੇ ਰੁਜ਼ਗਾਰ ਦੇ ਦੌਰਾਨ ਦੂਜੇ ਵਿਅਕਤੀਆਂ ਅਤੇ ਸਾਡੇ ਗਾਹਕਾਂ ਅਤੇ ਸਾਨੂੰ ਕੰਮ ਦੇਣ ਵਾਲੇ ਗਾਹਕਾਂ ਦੇ ਨਿੱਜੀ ਡੇਟਾ ਤੱਕ ਪਹੁੰਚ ਹੋ ਸਕਦੀ ਹੈ। ਜਿੱਥੇ ਅਜਿਹਾ ਹੁੰਦਾ ਹੈ, YPrime ਸਟਾਫ ਅਤੇ ਗਾਹਕਾਂ ਅਤੇ ਸਾਨੂੰ ਕੰਮ ਦੇਣ ਵਾਲੇ ਗਾਹਕਾਂ ਲਈ ਆਪਣੀ ਡਾਟਾ ਸੁਰੱਖਿਆ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਵਿਅਕਤੀਆਂ \’ਤੇ ਨਿਰਭਰ ਕਰਦਾ ਹੈ।

ਨਿੱਜੀ ਡੇਟਾ ਤੱਕ ਪਹੁੰਚ ਰੱਖਣ ਵਾਲੇ ਕਰਮਚਾਰੀਆਂ ਲਈ ਲੋੜੀਂਦਾ ਹੈ:

 • ਸਿਰਫ਼ ਉਸ ਡੇਟਾ ਤੱਕ ਪਹੁੰਚ ਕਰਨਾ ਜਿਸ ਤੱਕ ਉਹਨਾਂ ਕੋਲ ਪਹੁੰਚ ਕਰਨ ਦਾ ਅਧਿਕਾਰ ਹੈ ਅਤੇ ਸਿਰਫ਼ ਅਧਿਕਾਰਤ ਉਦੇਸ਼ਾਂ ਲਈ;
 • ਉਹਨਾਂ ਵਿਅਕਤੀਆਂ ਨੂੰ ਛੱਡ ਕੇ ਕਿਸੇ ਹੋਰ ਨਾਲ ਡੇਟਾ ਦਾ ਖੁਲਾਸਾ ਨਾ ਕਰਨਾ ਜੋ YPrime ਦੇ ਅੰਦਰ ਜਾਂ ਬਾਹਰ ਹਨ ਜਿਨ੍ਹਾਂ ਕੋਲ ਉਚਿਤ ਅਧਿਕਾਰ ਹੈ;
 • ਡੇਟਾ ਨੂੰ ਸੁਰੱਖਿਅਤ ਰੱਖਣਾ ਉਦਾਹਰਨ ਵਜੋਂ ਇਮਾਰਤ ਤੱਕ ਪਹੁੰਚ ਦੇ ਨਿਯਮਾਂ, ਕੰਪਿਊਟਰ ਪਹੁੰਚ, ਪਾਸਵਰਡ ਸੁਰੱਖਿਆ ਸਮੇਤ, ਅਤੇ ਸੁਰੱਖਿਅਤ ਫਾਈਲ ਸਟੋਰੇਜ ਅਤੇ ਤਬਾਹੀ ਸੰਬੰਧੀ ਨਿਯਮਾਂ ਦੀ ਪਾਲਣਾ ਕਰਕੇ ਡੇਟਾ ਨੂੰ ਸੁਰੱਖਿਅਤ ਰੱਖਣਾ;
 • ਡੇਟਾ ਅਤੇ ਡਿਵਾਈਸ ਨੂੰ ਸੁਰੱਖਿਅਤ ਕਰਨ ਲਈ ਐਨਕ੍ਰਿਪਸ਼ਨ ਜਾਂ ਪਾਸਵਰਡ ਸੁਰੱਖਿਆ ਵਰਗੇ ਢੁਕਵੇਂ ਸੁਰੱਖਿਆ ਉਪਾਵਾਂ ਨੂੰ ਅਪਣਾਏ ਬਿਨਾਂ, YPrime ਇਮਾਰਤ ਤੋਂ ਨਿੱਜੀ ਡੇਟਾ, ਜਾਂ ਇਸ ਨੂੰ ਸ਼ਾਮਲ ਕਰਦੇ ਡਿਵਾਈਸਾਂ ਜਾਂ ਜਿਨ੍ਹਾਂ ਡਿਵਾਈਸਾਂ ਨੂੰ ਨਿੱਜੀ ਡੇਟਾ ਤੱਕ ਪਹੁੰਚ ਕਰਨ ਲਈ ਵਰਤਿਆ ਜਾ ਸਕਦਾ ਹੈ, ਨੂੰ ਨਾ ਹਟਾਉਣਾ ;
 • ਨਿੱਜੀ ਡੇਟਾ ਨੂੰ ਸਥਾਨਕ ਡਰਾਈਵਾਂ ਜਾਂ ਨਿੱਜੀ ਡਿਵਾਈਸਾਂ \’ਤੇ ਸਟੋਰ ਨਾ ਕਰਨਾ ਜੋ ਕੰਮ ਦੇ ਉਦੇਸ਼ਾਂ ਲਈ ਵਰਤੇ ਜਾਂਦੇ ਹਨ; ਅਤੇ
 • ਡਾਟਾ ਉਲੰਘਣਾਵਾਂ ਦੀ ਰਿਪੋਰਟ privacy@yprime.com ਨੂੰ ਤੁਰੰਤ ਕਰਨਾ ਜਿਸ ਬਾਰੇ ਉਹ ਜਾਣੂ ਹੋ ਜਾਣ।

ਇਹਨਾਂ ਲੋੜਾਂ ਦੀ ਪਾਲਣਾ ਕਰਨ ਵਿੱਚ ਅਸਫਲ ਹੋਣਾ ਅਨੁਸ਼ਾਸਨੀ ਜੁਰਮ ਦੇ ਬਰਾਬਰ ਹੋ ਸਕਦਾ ਹੈ, ਜਿਸ ਨਾਲ YPrime ਦੀਆਂ ਅਨੁਸ਼ਾਸਨੀ ਨੀਤੀਆਂ ਅਤੇ ਪ੍ਰਕਿਰਿਆਵਾਂ ਦੇ ਤਹਿਤ ਨਜਿੱਠਿਆ ਜਾਵੇਗਾ।

YPrime ਇੰਡਕਸ਼ਨ ਪ੍ਰਕਿਰਿਆ ਦੇ ਹਿੱਸੇ ਵਜੋਂ ਅਤੇ ਉਸ ਤੋਂ ਬਾਅਦ ਨਿਯਮਤ ਅੰਤਰਾਲਾਂ \’ਤੇ ਸਾਰੇ ਕਰਮਚਾਰੀਆਂ ਨੂੰ ਉਹਨਾਂ ਦੀਆਂ ਡਾਟਾ ਸੁਰੱਖਿਆ ਜ਼ਿੰਮੇਵਾਰੀਆਂ ਬਾਰੇ ਸਿਖਲਾਈ ਪ੍ਰਦਾਨ ਕਰੇਗਾ।

ਉਹ ਕਰਮਚਾਰੀ ਜਿਨ੍ਹਾਂ ਦੀਆਂ ਭੂਮਿਕਾਵਾਂ ਲਈ ਨਿੱਜੀ ਡੇਟਾ ਤੱਕ ਨਿਯਮਤ ਪਹੁੰਚ ਦੀ ਲੋੜ ਹੁੰਦੀ ਹੈ, ਜਾਂ ਜੋ ਇਸ ਨੋਟਿਸ ਨੂੰ ਲਾਗੂ ਕਰਨ ਜਾਂ ਇਸ ਨੋਟਿਸ ਦੇ ਅਧੀਨ ਵਿਸ਼ੇ ਦੀਆਂ ਪਹੁੰਚ ਬੇਨਤੀਆਂ ਦਾ ਜਵਾਬ ਦੇਣ ਲਈ ਜ਼ਿੰਮੇਵਾਰ ਹਨ, ਉਹਨਾਂ ਨੂੰ ਉਹਨਾਂ ਦੇ ਕਰਤੱਵਾਂ ਅਤੇ ਉਹਨਾਂ ਦੀ ਪਾਲਣਾ ਕਰਨ ਦੇ ਤਰੀਕੇ ਨੂੰ ਸਮਝਣ ਵਿੱਚ ਮਦਦ ਕਰਨ ਲਈ ਵਾਧੂ ਸਿਖਲਾਈ ਪ੍ਰਾਪਤ ਹੋਵੇਗੀ।

ਇੰਟਰਨੈੱਟ ਗੋਪਨੀਅਤਾ
YPrime, ਜਾਂ YPrime ਦੇ ਦਿਸ਼ਾ-ਨਿਰਦੇਸ਼ \’ਤੇ ਤੀਜੀਆਂ ਧਿਰਾਂ, ਇਸ ਦੀ ਵੈੱਬਸਾਈਟ ਅਤੇ ਇਸ ਦੀ ਵੈੱਬਸਾਈਟ ਦੇ ਤੱਤਾਂ ਰਾਹੀਂ ਮੁਲਾਕਾਤੀਆਂ ਦੀਆਂ ਗੱਲਬਾਤਾਂ ਰਾਹੀਂ ਨਿੱਜੀ ਡਾਟਾ ਇਕੱਠਾ ਕਰ ਸਕਦੀਆਂ ਹਨ, ਜੋ ਕਿ ਇਸ ਨੋਟਿਸ ਦੇ ਅਧੀਨ ਵੀ ਹਨ। ਅਜਿਹਾ ਨਿੱਜੀ ਡੇਟਾ ਉਸ ਸਮੇਂ ਇਕੱਠਾ ਕੀਤਾ ਜਾ ਸਕਦਾ ਹੈ ਜਦੋਂ ਕੋਈ ਵਿਅਕਤੀ ਆਪਣਾ ਨਾਮ ਅਤੇ/ਜਾਂ ਪਤਾ ਜਮ੍ਹਾਂ ਕਰਦਾ ਹੈ। YPrime, ਜਾਂ YPrime ਦੇ ਨਿਰਦੇਸ਼ਾਂ \’ਤੇ ਤੀਜੀਆਂ ਧਿਰਾਂ, ਕਿਸੇ ਵਿਅਕਤੀ ਦੁਆਰਾ ਸਰਗਰਮੀ ਨਾਲ ਜਾਣਕਾਰੀ ਦਾਖਲ ਕੀਤੇ ਬਿਨਾਂ, ਵੱਖ-ਵੱਖ ਸਵੈਚਾਲਿਤ ਡਿਜੀਟਲ ਸਾਧਨਾਂ, ਜਿਵੇਂ ਕਿ IP ਪਤੇ, ਕੂਕੀ ਪਹਿਚਾਣਕਰਤਾ, ਪਿਕਸਲ, ਅਤੇ ਅੰਤਮ-ਉਪਭੋਗਤਾ ਦੀ ਵੈਬਸਾਈਟ ਗਤੀਵਿਧੀ ਰਾਹੀਂ YPrime ਵੈਬਸਾਈਟ \’ਤੇ ਕੀਤੀਆਂ ਵਿਜਿਟਾਂ ਬਾਰੇ ਜਾਣਕਾਰੀ ਇਕੱਠੀ ਕਰ ਸਕਦੀਆਂ ਹਨ। ਹਾਲਾਂਕਿ ਅਜਿਹੇ ਸਵੈਚਲਿਤ ਡਿਜੀਟਲ ਸਾਧਨਾਂ ਦੁਆਰਾ ਇਕੱਤਰ ਕੀਤੀ ਗਈ ਜਾਣਕਾਰੀ ਖਾਸ ਵਿਅਕਤੀਆਂ ਦੀ ਸਿੱਧੇ ਤੌਰ \’ਤੇ ਪਛਾਣ ਨਹੀਂ ਕਰਦੀ ਹੈ, ਇੰਟਰਨੈਟ ਵੈੱਬ ਬ੍ਰਾਊਜ਼ਰ ਆਪਣੇ ਆਪ YPrime ਵੈੱਬਸਾਈਟ ਨੂੰ ਉਸ ਸੌਫਟਵੇਅਰ ਬਾਰੇ ਜਾਣਕਾਰੀ ਪ੍ਰਸਾਰਿਤ ਕਰਦੇ ਹਨ ਜੋ ਉਪਭੋਗਤਾ ਦਾ ਕੰਪਿਊਟਰ ਵਰਤ ਰਿਹਾ ਹੈ, ਜਿਵੇਂ ਕਿ IP ਪਤਾ ਅਤੇ ਬ੍ਰਾਊਜ਼ਰ ਸੰਸਕਰਨ। ਇਹਨਾਂ ਤਕਨਾਲੋਜੀਆਂ ਦੁਆਰਾ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਵਾਧੂ ਪਛਾਣਯੋਗ ਜਾਣਕਾਰੀ ਤੋਂ ਬਿਨਾਂ ਵਿਅਕਤੀਆਂ ਦੀ ਪਛਾਣ ਕਰਨ ਲਈ ਨਹੀਂ ਵਰਤਿਆ ਜਾ ਸਕਦਾ ਹੈ।

 

ਕੂਕੀਜ਼
YPrime ਕੂਕੀਜ਼ ਦੀ ਵਰਤੋਂ ਕਰਦਾ ਹੈ ਜੋ ਛੋਟੀਆਂ ਡੇਟਾ ਫਾਈਲਾਂ ਹਨ ਜੋ ਸਾਡੇ ਪਲੇਟਫਾਰਮ ਦੁਆਰਾ ਦਿੱਤੀਆਂ ਜਾਂਦੀਆਂ ਹਨ ਅਤੇ ਤੁਹਾਡੇ ਡਿਵਾਈਸ ‘ਤੇ ਸਟੋਰ ਕੀਤੀਆਂ ਜਾਂਦੀਆਂ ਹਨ। ਸਾਡੀ ਸਾਈਟ ਉਪਭੋਗਤਾਵਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਅਤੇ ਟੀਚਾਬੱਧ ਵਿਗਿਆਪਨ ਦੇ ਮੰਤਵਾਂ ਲਈ ਵੈੱਬਸਾਈਟ ਨੂੰ ਚਲਾਉਣ ਅਤੇ ਵਿਅਕਤੀਗਤ ਬਣਾਉਣ ਸਮੇਤ ਕਈ ਉਦੇਸ਼ਾਂ ਲਈ ਸਾਡੇ ਜਾਂ ਤੀਜੀ ਧਿਰਾਂ ਦੁਆਰਾ ਛੱਡੀਆਂ ਗਈਆਂ ਕੂਕੀਜ਼ ਦੀ ਵਰਤੋਂ ਕਰਦੀ ਹੈ। ਤੁਹਾਡੇ ਬ੍ਰਾਊਜ਼ਿੰਗ ਸੈਸ਼ਨ ਦੇ ਅੰਤ \’ਤੇ ਕੂਕੀਜ਼ ਦੀ ਮਿਆਦ ਖਤਮ ਹੋ ਸਕਦੀ ਹੈ, ਜਾਂ ਉਹ ਤੁਹਾਡੇ ਕੰਪਿਊਟਰ \’ਤੇ ਸਟੋਰ ਕੀਤੀਆਂ ਜਾ ਸਕਦੀਆਂ ਹਨ, ਅਤੇ ਉਸ ਸਮੇਂ ਲਈ ਤਿਆਰ ਰਹਿਣਗੀਆਂ ਜਦੋਂ ਤੁਸੀਂ ਅਗਲੀ ਵਾਰ ਵੈੱਬਸਾਈਟ \’ਤੇ ਜਾਓਗੇ। ਤੁਸੀਂ ਆਪਣੇ ਬ੍ਰਾਊਜ਼ਰ \’ਤੇ ਸੈਟਿੰਗਾਂ ਨੂੰ ਵਿਵਸਥਿਤ ਕਰਕੇ ਕੂਕੀਜ਼ ਦੀ ਸੈਟਿੰਗ ਨੂੰ ਰੋਕ ਸਕਦੇ ਹੋ (ਇਹ ਕਿਵੇਂ ਕਰਨਾ ਹੈ ਲਈ ਆਪਣੇ ਬ੍ਰਾਊਜ਼ਰ \”ਮਦਦ\” ਭਾਗ ਨੂੰ ਦੇਖੋ)। ਕੂਕੀਜ਼ ਨੂੰ ਅਯੋਗ ਕਰਨਾ ਸਾਡੀ ਵੈੱਬਸਾਈਟ ਦੇ ਤੁਹਾਡੇ ਅਨੁਭਵ ਨੂੰ ਪ੍ਰਭਾਵਿਤ ਕਰੇਗਾ।

ਸੰਸਕਰਣ 9, ਆਖਰੀ ਵਾਰ 25 ਮਾਰਚ 2023 ਨੂੰ ਅੱਪਡੇਟ ਕੀਤਾ ਗਿਆ

Scroll to Top